ਪੱਟੀ, (ਸੱਚੀ ਕਲਮ ਬਿਊਰੋ) : ਪੁਲ਼ੀਸ ਥਾਣਾ ਸਦਰ ਪੱਟੀ ਅਧੀਨ ਪੈਦੀ ਪੁਲੀਸ ਚੌਕੀ ਦੇ ਪਿੰਡ ਰਸੂਲਪੁਰ ਵਿਖੇ ਨਜਾਇਜ ਸਬੰਧਾਂ ਤੇ ਚੱਲਦਿਆਂ ਇੱਕ ਨੌਜਵਾਨ ਵੱਲੋਂ ਬੀਤੀ ਰਾਤ ਫਾਹ ਲੈ ਕਿ ਆਤਮ ਹੱਤਿਆਂ ਕਰ ਲਈ ਹੈ। ਘਟਨ੍ਹਾਂ ਦੀ ਸੂਚਨਾਂ ਮਿਲਦਿਆ ਹੀ ਪੁਲੀਸ ਚੌਕੀ ਰਸੂਲਪੁਰ ਦੇ ਇੰਚਾਂ: ਕ੍ਰਿਪਾਲ ਸਿੰਘ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕਿ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਨਕਾਰੀ ਅਨੁਸਾਰ ਮ੍ਰਿਤਕ ਦੀ ਪਹਿਚਾਣ ਰਣਜੀਤ ਸਿੰਘ ਉਰਫ ਰਾਣਾ ਪੁੱਤਰ ਰਸ਼ਪਾਲ ਸਿੰਘ ਕੌਮ ਮਜਬੀਂ ਸਿੱਖ ਵਾਸੀ ਰਸੂਲਪੁਰ ਵਜੋ ਹੋਈ ਹੈ। ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਮ੍ਰਿਤਕ ਦੇ ਪਿਤਾ ਰਸ਼ਪਾਲ ਸਿੰਘ ਪੁੱਤਰ ਵਜੀਰ ਸਿੰਘ ਨੇ ਦੱਸਿਆਂ ਕਿ ਰਣਜੀਤ ਸਿੰਘ ਰਾਣਾ ਦੇ ਆਪਣੀ ਮਾਮੀ ਰਾਜ ਕੌਰ ਨਾਲ ਨਜਾਇਜ ਸਬੰਧ ਸਨ ਅਤੇ ਦੋਵਾਂ ਨੇ ਇਕੱਠਿਆਂ ਜਿਉਣ ਮਰਨ ਦੀਆਂ ਕਸਮਾਂ ਖਾਧੀਆਂ ਸਨ। ਰਾਣਾ ਦੇ ਵਿਆਹ ਤੋਂ ਬਾਅਦ ਉਸ ਦੀ ਮਾਮੀ ਰਾਜ ਕੌਰ ਨੇ ਆਤਮ ਹੱਤਿਆਂ ਕਰ ਲਈ ਜਿਸ ਕਰਕੇ ਰਾਣਾ ਪ੍ਰੇਸ਼ਾਨ ਰਹਿੰਦਾ ਸੀ ਜਿਸ ਤੇ ਉਸ ਨੇ ਬੀਤੀ ਰਾਤ ਫਾਹ ਲੈ ਕਿ ਆਤਮ ਹੱਤਿਆਂ ਕਰ ਲਈ । ਕ੍ਰਿਪਾਲ ਸਿੰਘ ਨੇ ਦੱਸਿਆਂ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾ ਤੇ 174 ਦੀ ਕਾਰਵਾਈ ਕਰਦਿਆਂ ਸਰਾਕਰੀ ਹਸਪਤਾਲ ਪੱਟੀ ਤੋਂ ਪੋਸਟ ਮਾਰਟਮ ਕਰਾ ਕਿ ਲਾਸ਼ ਵਾਰਿਸ਼ਾ ਦੇ ਹਵਾਲੇ ਕਰ ਦਿੱਤੀ ਹੈ।ਜਿਕਰਯੋਗ ਹੈ ਕਿ ਮ੍ਰਿਤਕ ਰਾਣਾ ਦਾ ਇੱਕ ਮਹੀਨਾ ਪਹਿਲਾ ਹੀ ਵਿਆਹ ਹੋਇਆ ਸੀ।